Saturday, September 12, 2009

ਗੁਰਮੇਲ ਬਦੇਸ਼ਾ - 'ਲੇਖਕਾਂ ਦਾ ਚਿੰਤਨ-ਮੰਥਨ' - ਤੁਕਬੰਦੀ

ਵਿਸ਼ਵ ਦੇ ਬੁੱਧੀਜੀਵੀਆਂ ਰਲ਼ ਕੇ ਪਾਠ ਕਰਾਇਆ

ਆਪੋ ਆਪਣੀਆਂ ਚੁੱਕ ਪੋਥੀਆਂ ਓਥੇ ਬਹੁੜੇ ਲੋਕ !

...............

ਬਈ ਖ਼ੂਬ ਚੱਲਿਆ ਮੁਰਗ ਮਸੱਲਮ 'ਤੇ ਦਾਰੂ ਸਿੱਕਾ

ਕਈ ਮੁੜ ਆਏ ਨੇ ਖਾਕੇ ਬਰਫੀ ਅਤੇ ਪਕੌੜੇ ਲੋਕ !

................

ਕਈ ਦਾਈਆਂ ਕੋਲੋਂ ਪੇਟ ਲੁਕਾਉਂਦੇ-ਛੁਪਾਉਂਦੇ ਫਿਰਦੇ

ਉਦੋਂ ਪਤਾ ਲੱਗੇ ਜਦ ਜੰਮ ਬਹਿੰਦੇ ਨੇ ਪੁੱਤ ਜੌੜੇ ਲੋਕ !

..............

ਇੱਕ ਟੋਪੀ ਵਾਲਾ ਬੁੱਢਾ ਲੇਖਕ ਆਸ਼ਿਕ ਹੋ ਗਿਆ ਓਥੇ

ਬੈਠੀ ਨੀਟਾ ਰਾਣੀ ਸੋਚੇ 'ਲੇਖਕ' ਆਖਾਂ ਜਾਂ ਇਹਨਾਂ ਨੂੰ ਭੌਰੇ ਲੋਕ !

............

ਹਰ ਥਾਂ ਫੋਟੋ ਖਿਚਵਾਉਣੀ ਇਹਨਾਂ ਨੇ ਤਾਣ ਕੇ ਸੀਨਾ

ਉਂਝ 'ਗੁਰਮੇਲ' ਸੋਚਾਂ ਵੱਲੋਂ ਨੇ ਪੁੱਜ ਕੇ ਸੌੜੇ ਲੋਕ !


2 comments:

جسوندر سنگھ JASWINDER SINGH said...

ਸਾਹਿਤ ਮੰਦਰ ਤੋੜਨ ਲਈ
ਚੁੱਕੀ ਫਿਰਨ ਹਥੌੜੇ ਲੋਕ
ਮਨ ਦੇ ਕੌੜੇ ਕੌੜੇ ਲੋਕ
ਸੋਚਾਂ ਵੱਲੋਂ ਸੌੜੇ ਲੋਕ
ਫਿਰਦੇ ਹੋ ਹੋ ਚੌੜੇ ਲੋਕ

Sukhdev Singh said...

eh Topi waale Maharathi kaun ne ji ?? SOhna Viyang hai , Jaswinder ji de comment ne taa sonne te suhage wali gall krti