Thursday, February 26, 2009

ਹਰਚੰਦ ਸਿੰਘ ਬਾਗੜੀ - ਨਜ਼ਮ

ਸ਼ਾਇਰੀ ਦੇ ਸ਼ਹਿਰ

ਨਜ਼ਮ

ਸ਼ਾਇਰੀ ਦੇ ਸ਼ਹਿਰ ਚ ਕਿੰਨੇ ਹੀ ਮੇਰੇ ਦੋਸਤ

ਬੈਠੇ ਨੇ ਸੋਹਣੇ ਹੋਟਲ ਬਣਾ ਕੇ।

ਉੱਚੇ-ਉੱਚੇ ਸੁਹਣੇ ਤੇ ਦਿਲ-ਖਿੱਚ

ਕਰਦੇ ਨੇ ਬਸੇਰਾ ਖ਼ਿਆਲ ਉੱਥੇ ਆ ਕੇ।

---

ਉਹ ਤਾਂ ਤੈਰ ਸਕਦੇ ਨੇ ਹਵਾ ਦੇ ਸਾਗਰਾਂ

ਬੱਦਲ਼ਾਂ ਚੋਂ ਆਉਂਦੇ ਨਿੱਤ ਉਹ ਨਹਾ ਕੇ।

ਸੋਚ ਨੂੰ ਲਗਨ ਦੀ ਉਹਨਾਂ ਪੁੱਠ ਦੇ ਕੇ

ਕਾਲ਼ਖਾਂ ਮੁਕਾਈਆਂ ਨੇ ਲਾਟੂ ਜਗਾ ਕੇ।

----

ਭੋਰਾ ਕੁ ਥਾਂ ਤੇ ਬੁੱਕ ਕੁ ਰੌਸ਼ਨੀ

ਦੇ ਦਿਓ ਉਧਾਰੀ ਦੋਸਤੋ!

ਸ਼ਾਇਰੀ ਦੇ ਸ਼ਹਿਰ ਖੜ੍ਹੇ ਹਾਂ ਅਸੀਂ

ਅਜੇ ਰੇੜ੍ਹੀ ਲਗਾ ਕੇ।


Wednesday, February 25, 2009

ਦਰਸ਼ਨ ਦਰਵੇਸ਼ - ਨਜ਼ਮ

ਨਜ਼ਮ
ਕਿਤਾਬ ਘੱਲੀ

ਰਿਵੀਊ ਨਾ ਹੋਇਆ

ਸ਼ਰਾਬ ਪਹੁੰਚੀ...ਸੱਤ ਸਫ਼ੇ ਦਾ ਰਿਵੀਊ

Tuesday, February 24, 2009

ਗੁਰਿੰਦਰਜੀਤ - ਨਜ਼ਮ

ਨਜ਼ਮ

ਮੈਂ ਹਾਂ ਕਵੀ ਸ੍ਰੇਸ਼ਟ

ਮੇਰੀ ਆਦਤ

ਕੱਟ ਐਂਡ ਪੇਸਟ


ਗੁਰਮੇਲ ਬਦੇਸ਼ਾ - ਨਜ਼ਮ

ਨਜ਼ਮ

ਕਵੀ ਦਰਬਾਰ ਵਿੱਚ

ਚੁੱਪ ਚਾਪ ਸੀ

ਤੇ ਝਾਂਜਰ ਓਹਦੀ ਛਣ ਛਣ ਛਣਕੇ


ਦਰਸ਼ਨ ਦਰਵੇਸ਼ - ਨਜ਼ਮ

ਨਜ਼ਮ

ਇਸ਼ਕ ਦੇ ਪਾਂਧੀ 'ਸ਼ਾਇਰ' ਨੇ

ਤੜਕੇ ਸਾਢੇ ਚਾਰ ਵਜੇ ਟੈਕਸਟ ਕੀਤਾ

ਸ਼ਰਾਬ ਦੀ ਬੋਤਲ ਖੁੱਲ੍ਹੀ ਹੋਣੀ ਆਂ


ਪ੍ਰਿੰ: ਤਖ਼ਤ ਸਿੰਘ - ਸ਼ਿਅਰ

ਸ਼ਿਅਰ

ਕਵੀਆਂ ਦੀ ਸਭਾ ਵਿਚ, ਕਵੀ ਅਖਵਾਉਂਣ ਲਈ ਤੈਂ,

ਹੋਰਾਂ ਦੇ ਹੀ ਜੇ ਸ਼ਿਅਰ ਚੁਰਾਉਂਣੇ ਨੇ, ਦਫ਼ਾ ਹੋ!

----

ਕੁਝ ਮਾਣ ਤੂੰ ਸਾਥੋਂ ਲੈ, ਕੁਝ ਮਾਣ ਤੂੰ ਸਾਨੂੰ ਦੇ,

ਸੁਹਲੇ ਜੇ ਸਦਾ ਆਪਣੇ ਹੀ ਗਾਉਂਣੇ ਨੇ, ਦਫ਼ਾ ਹੋ!

----

ਨਿਤ ਲਹਿੰਦੀਆਂ ਨੇ ਪੱਗਾਂ ਕਈ ਤੇਰੀ ਸਭਾ ਵਿਚ,

ਜੇ ਚੰਨ ਇਹੋ ਜਿਹੇ ਰੋਜ਼ ਚੜ੍ਹਾਉਂਣੇ ਨੇ, ਦਫ਼ਾ ਹੋ!
ਗੁਰਿੰਦਰਜੀਤ - ਨਜ਼ਮ

ਨਜ਼ਮ

ਸਾਹਿਤਕ ਪਿੰਡ 'ਚ ਇੱਕ ਨਵਾਂ ਪੰਗਾ ਪੈ ਗਿਆ।

ਇੱਕ ਕਵੀ ਦੂਜੇ ਦੀ ਕਵਿਤਾ ਭਜਾ ਕੇ ਲੈ ਗਿਆ।

ਰੋਂਦਾ ਕੁਰਲਾਉਂਦਾ ਕਵੀ ਜਦ ਸੱਥ 'ਚ ਆਇਆ,

ਸਨਮਾਨ ਵੇਖ ਚੋਰ ਦਾ ਉਹ ਹੱਕਾ ਬੱਕਾ ਰਹਿ ਗਿਆ।


ਗੁਰਮੇਲ ਬਦੇਸ਼ਾ - ਨਜ਼ਮ

ਨਜ਼ਮ

ਉਹ ਆਪਣੀ ਕਵਿਤਾ ਲਿਖਦਾ

ਓਹਦੇ ਮੂਹਰੇ ਖੁੱਲ੍ਹੀ ਪਈ

ਕਿਸੇ ਦੀ ਹੋਰ ਕਿਤਾਬ


ਰਵਿੰਦਰ ਸਿੰਘ ਕੁੰਦਰਾ - ਨਜ਼ਮ

ਸ਼ਾਇਰੀ ਦੀ ਬੀਮਾਰੀ

ਨਜ਼ਮ

ਸਾਈ ਤੇ ਕਵਿਤਾ ਲਿਖਦੇ ਹਾਂ,

ਉਂਝ ਆਉਂਦਾ ਸਾਨੂੰ ਡੱਕਾ ਨਹੀਂ

ਭਰ ਕੜਛੇ ਅਕਲਾਂ ਵੰਡਦੇ ਹਾਂ,

ਪਰ ਅਪਣੇ ਪੱਲੇ ਫ਼ੱਕਾ ਨਹੀਂ

----

ਹਰ ਗੱਲ ਕਵਿਤਾ ਵਿੱਚ ਕਹਿਣੇ ਦਾ,

ਸਾਨੂੰ ਝੱਲ ਚੜ੍ਹਿਆ ਰਹਿੰਦਾ ਹੈ

ਜਦ ਮਿਸਰਾ ਕੋਈ ਨਹੀਂ ਜੁੜਦਾ,

ਫ਼ੇਰ ਦਿਲ ਨੂੰ ਡੋਬੂ ਪੈਂਦਾ ਹੈ

----

ਹਰ ਚੌਕ ਖੜ੍ਹ ਕੇ ਹਰ ਵੇਲੇ,

ਦਿਲ ਕਵਿਤਾ ਕਹਿਣ ਨੂੰ ਕਰਦਾ ਹੈ

ਪਰ ਜੁੱਤੀਆਂ, ਗਲ਼ੇ ਟਮਾਟਰਾਂ ਦੇ,

ਮੀਂਹ ਵਰ੍ਹਨੇ ਤੋਂ ਦਿਲ ਡਰਦਾ ਹੈ

----

ਕਈ ਟੁੱਟੇ ਸ਼ਿਅਰ ਸੁਣਾਵਣ ਲਈ,

ਭਾੜੇ ਤੇ ਸਰੋਤੇ ਕਰਦੇ ਹਾਂ

ਉਨ੍ਹਾਂ ਦੀ ਖਾਤਰਦਾਰੀ ਦੇ,

ਬਿੱਲ ਅਪਣੇ ਪੱਲਿਉਂ ਭਰਦੇ ਹਾਂ

----

ਅਸੀਂ ਪੱਟੇ ਹੋਏ ਸ਼ਾਇਰੀ ਦੇ,

ਦਿਨ ਰਾਤੀਂ ਭੁੱਖੇ ਮਰਦੇ ਹਾਂ

ਧੇਲੇ ਦੀ ਵੀ ਖੱਟੀ ਨਹੀਂ,

ਜਾਨ ਤੱਕ ਗਹਿਣੇ ਧਰਦੇ ਹਾਂ

----

ਮੁਸ਼ਾਇਰਾ ਕਿਤੇ ਵੀ ਹੋਵੇ ਤੇ,

ਬੱਸ ਭੱਜੇ ਭੱਜੇ ਜਾਂਦੇ ਹਾਂ

ਸਟੇਜ ਤੇ ਦੋ ਮਿੰਟ ਬੋਲਣ ਲਈ,

ਮਿੰਨਤਾਂ ਤਰਲੇ ਪਾਂਦੇ ਹਾਂ

----

ਆਪਣੀ ਟੁੱਟੀ ਕਵਿਤਾ ਦੀ,

ਤਾਰੀਫ਼ ਦੇ ਭੁੱਖੇ ਰਹਿੰਦੇ ਹਾਂ

ਦੋ ਤਾੜੀਆਂ ਵੱਜਦੀਆਂ ਸੁਣਨੇ ਦੇ,

ਦਿਨ ਰਾਤੀਂ ਸੁਪਨੇ ਲੈਂਦੇ ਹਾਂ

----

ਹੋਰ ਕਿਸੇ ਦੀ ਸੁਣਨ ਦਾ ਨਹੀਂ,

ਬੱਸ ਆਪਣੀ ਕਹਿਣ ਦਾ ਚਾ ਸਾਨੂੰ

ਜਾਂ ਮੁਰਗਾ ਕੋਈ ਛਕਾ ਦੇਵੇ,

ਜਾਂ ਪੈੱਗ ਕੋਈ ਦੇਵੇ ਪਾ ਸਾਨੂੰ

----

ਖਾ ਪੀ ਕੇ ਢਿੱਡ ਤੇ ਹੱਥ ਫ਼ੇਰ,

ਅਸੀਂ ਰਫ਼ੂ ਚੱਕਰ ਹੋ ਜਾਂਦੇ ਹਾਂ

ਕਿਤੇ ਹੋਰ ਮੁਸ਼ਾਇਰੇ ਪਹੁੰਚਣ ਦੀ,

ਫ਼ੇਰ ਅੱਟੀ ਸੱਟੀ ਲਾਂਦੇ ਹਾਂ

----

ਇਹ ਅਮਲ ਬੜਾ ਹੀ ਖੋਟਾ ਹੈ,

ਬੱਸ ਹੱਡਾਂ ਨਾਲ ਹੀ ਜਾਂਦਾ ਹੈ

ਇਹ ਲਾ-ਇਲਾਜ ਬੀਮਾਰੀ ਹੈ,

ਕੋਈ ਇਸ ਤੋਂ ਨਾ ਬਚ ਪਾਂਦਾ ਹੈ।