Thursday, February 26, 2009

ਹਰਚੰਦ ਸਿੰਘ ਬਾਗੜੀ - ਨਜ਼ਮ

ਸ਼ਾਇਰੀ ਦੇ ਸ਼ਹਿਰ

ਨਜ਼ਮ

ਸ਼ਾਇਰੀ ਦੇ ਸ਼ਹਿਰ ਚ ਕਿੰਨੇ ਹੀ ਮੇਰੇ ਦੋਸਤ

ਬੈਠੇ ਨੇ ਸੋਹਣੇ ਹੋਟਲ ਬਣਾ ਕੇ।

ਉੱਚੇ-ਉੱਚੇ ਸੁਹਣੇ ਤੇ ਦਿਲ-ਖਿੱਚ

ਕਰਦੇ ਨੇ ਬਸੇਰਾ ਖ਼ਿਆਲ ਉੱਥੇ ਆ ਕੇ।

---

ਉਹ ਤਾਂ ਤੈਰ ਸਕਦੇ ਨੇ ਹਵਾ ਦੇ ਸਾਗਰਾਂ

ਬੱਦਲ਼ਾਂ ਚੋਂ ਆਉਂਦੇ ਨਿੱਤ ਉਹ ਨਹਾ ਕੇ।

ਸੋਚ ਨੂੰ ਲਗਨ ਦੀ ਉਹਨਾਂ ਪੁੱਠ ਦੇ ਕੇ

ਕਾਲ਼ਖਾਂ ਮੁਕਾਈਆਂ ਨੇ ਲਾਟੂ ਜਗਾ ਕੇ।

----

ਭੋਰਾ ਕੁ ਥਾਂ ਤੇ ਬੁੱਕ ਕੁ ਰੌਸ਼ਨੀ

ਦੇ ਦਿਓ ਉਧਾਰੀ ਦੋਸਤੋ!

ਸ਼ਾਇਰੀ ਦੇ ਸ਼ਹਿਰ ਖੜ੍ਹੇ ਹਾਂ ਅਸੀਂ

ਅਜੇ ਰੇੜ੍ਹੀ ਲਗਾ ਕੇ।


1 comment:

Charanjeet said...

ਹੋਕਾ ਦੇਈ ਚਲੋ ਜਨਾਬ;ਕੋਈ ਤਾਂ ਰੇੜੀ ਵਲ ਆਊਗਾ