Monday, March 30, 2009

ਗੁਰਮੇਲ ਬਦੇਸ਼ਾ - ਨਜ਼ਮ

ਨਜ਼ਮ

ਉਹ ਕਵੀ ਦਰਬਾਰ ਤੇ

ਜਾ ਕੇ ਆਏ

ਹੁਣ ਲਾਹੁੰਣ ਥਕੇਂਵਾ ਠੇਕੇ ਮੂਹਰੇ :)


Wednesday, March 18, 2009

ਸੁਖਿੰਦਰ - ਨਜ਼ਮ

ਇੰਟਰਨੈੱਟ

ਨਜ਼ਮ

ਪਤੀ ਗ੍ਰੰਥਾਂ ਚ ਉਲ਼ਝਿਆ

ਰੱਬ ਲੱਭਦਾ ਹੈ;

ਅਤੇ ਪਤਨੀ ਬਿਸਤਰੇ

ਪਸੀਨੋ ਪਸੀਨੀ ਹੋ ਰਹੀ

ਇੰਟਰਨੈੱਟ ਚੋਂ ਪਤੀ ਲੱਭ ਰਹੀ ਹੈ।


Tuesday, March 10, 2009

ਗੁਰਿੰਦਰਜੀਤ - ਨਜ਼ਮ

ਨਜ਼ਮ
ਅਲਾਰਮ ਦੀ ਚੀਖ
ਪੁਲੀਸ ਦੀ ਤਫਤੀਸ਼
ਗਹਿਣੇ ਡਾਲਰ ਬਚੇ
ਕਵਿਤਾ ਚੋਰੀ :)

Saturday, March 7, 2009

ਪ੍ਰਿੰ: ਤਖ਼ਤ ਸਿੰਘ - ਸ਼ਿਅਰ

ਸ਼ਿਅਰ

ਮੁਕਤ ਧਿਰਾਂ ਤੋਂ ਖ਼ਵਰੇ ਕਿਹੜਾ ਬੰਨਾ ਏ,

ਚਾਰੇ ਪਾਸੇ ਡਿੱਠਾ ਏ ਪਖਪਾਤ ਅਸੀਂ।

ਨਿਜ-ਹੋਣੀ ਕਵਿਤਾ ਨੇ ਕਿੱਥੇ ਵਿਕਣਾ ਸੀ,

ਹੋ ਦੇ ਦੇ ਕੇ ਵੇਚੀ ਅਪਣੀ ਜ਼ਾਤ ਅਸੀਂ।Tuesday, March 3, 2009

ਗੁਰਿੰਦਰਜੀਤ - ਨਜ਼ਮ

ਨਜ਼ਮ

ਐਧਰੋਂ ਉਧਰੋਂ ਫੜ ਕੇ ਸਤਰਾਂ

ਸਫੈਦ ਕਿਤਾਬਾਂ ਭਰਦੇ ਹਾਂ।

ਪ੍ਰਦੂਸ਼ਣ ਘੱਟ ਕਰਨ ਲਈ ਮਿੱਤਰੋ!

ਕਵਿਤਾ ਵੀ ਰੀ-ਸਾਈਕਲ ਕਰਦੇ ਹਾਂ।