Saturday, September 12, 2009

ਗੁਰਮੇਲ ਬਦੇਸ਼ਾ - 'ਲੇਖਕਾਂ ਦਾ ਚਿੰਤਨ-ਮੰਥਨ' - ਤੁਕਬੰਦੀ

ਵਿਸ਼ਵ ਦੇ ਬੁੱਧੀਜੀਵੀਆਂ ਰਲ਼ ਕੇ ਪਾਠ ਕਰਾਇਆ

ਆਪੋ ਆਪਣੀਆਂ ਚੁੱਕ ਪੋਥੀਆਂ ਓਥੇ ਬਹੁੜੇ ਲੋਕ !

...............

ਬਈ ਖ਼ੂਬ ਚੱਲਿਆ ਮੁਰਗ ਮਸੱਲਮ 'ਤੇ ਦਾਰੂ ਸਿੱਕਾ

ਕਈ ਮੁੜ ਆਏ ਨੇ ਖਾਕੇ ਬਰਫੀ ਅਤੇ ਪਕੌੜੇ ਲੋਕ !

................

ਕਈ ਦਾਈਆਂ ਕੋਲੋਂ ਪੇਟ ਲੁਕਾਉਂਦੇ-ਛੁਪਾਉਂਦੇ ਫਿਰਦੇ

ਉਦੋਂ ਪਤਾ ਲੱਗੇ ਜਦ ਜੰਮ ਬਹਿੰਦੇ ਨੇ ਪੁੱਤ ਜੌੜੇ ਲੋਕ !

..............

ਇੱਕ ਟੋਪੀ ਵਾਲਾ ਬੁੱਢਾ ਲੇਖਕ ਆਸ਼ਿਕ ਹੋ ਗਿਆ ਓਥੇ

ਬੈਠੀ ਨੀਟਾ ਰਾਣੀ ਸੋਚੇ 'ਲੇਖਕ' ਆਖਾਂ ਜਾਂ ਇਹਨਾਂ ਨੂੰ ਭੌਰੇ ਲੋਕ !

............

ਹਰ ਥਾਂ ਫੋਟੋ ਖਿਚਵਾਉਣੀ ਇਹਨਾਂ ਨੇ ਤਾਣ ਕੇ ਸੀਨਾ

ਉਂਝ 'ਗੁਰਮੇਲ' ਸੋਚਾਂ ਵੱਲੋਂ ਨੇ ਪੁੱਜ ਕੇ ਸੌੜੇ ਲੋਕ !