ਕੁੰਡਲੀਆ ਛੰਦ
ਪੁੱਠੀ ਟੋਪੀ ਪਹਿਨ ਕੇ ਬਣਿਆ ਨੰਬਰਦਾਰ ।
"ਸਾਹਿਤ ਨਾਲ਼ ਬਲਾਤਕਾਰ" ਠਰਕੀ ਪੱਤਰਕਾਰ ।
ਠਰਕੀ ਪੱਤਰਕਾਰ ਘਾੜਤਾਂ ਬੜੀਆਂ ਘੜਦਾ।
ਪੈਰੋਂ ਛੱਡ ਜ਼ਮੀਨ ਅਸਮਾਨੀਂ ਉਡਦੀਆਂ ਫੜਦਾ।
ਜਾਂਦਾ ਕਵੀ ‘ਅਨਾਮ’ ਫਾਲਤੂ ਦੂਸ਼ਣ ਥੋਪੀ।
ਬਣਿਆ ਨੰਬਰਦਾਰ ਪਹਿਨ ਕੇ ਪੁੱਠੀ ਟੋਪੀ।
-----
ਕੁੱਤਿਆਂ ਦਾ ਕੰਮ ਭੌਂਕਣਾ ਹਾਥੀ ਆਪਣੀ ਚਾਲ ।
ਚਾਲੂ ਜਿਹੇ ਅਲੋਚਕਾ ! ਗਲ਼ੇ ਨਾ ਤੇਰੀ ਦਾਲ਼।
ਗਲ਼ੇ ਨਾ ਤੇਰੀ ਦਾਲ਼ ਕਲਮ ਬੇਅਰਥ ਘਸਾਵੇਂ।
ਲਿਖ ਨਿੰਦਾ ਦੇ ਬੋਲ ਵੰਡ ਸਾਹਿਤ ਵਿੱਚ ਪਾਵੇਂ ।
ਕਹਿੰਦਾ ਕਵੀ ਅਨਾਮ ਜਾਗ ਹੁਣ ਪਿਆਰੇ “ਸੁੱਤੇ”।
ਹਾਥੀ ਆਪਣੀ ਚਾਲ ਭੌਂਕਦੇ ਰਹਿ ਗਏ ਕੁੱਤੇ ।