
ਨਜ਼ਮ
ਸ਼ਾਇਰੀ ਦੇ ਸ਼ਹਿਰ ‘ਚ ਕਿੰਨੇ ਹੀ ਮੇਰੇ ਦੋਸਤ
ਬੈਠੇ ਨੇ ਸੋਹਣੇ ਹੋਟਲ ਬਣਾ ਕੇ।
ਉੱਚੇ-ਉੱਚੇ ਸੁਹਣੇ ਤੇ ਦਿਲ-ਖਿੱਚ
ਕਰਦੇ ਨੇ ਬਸੇਰਾ ਖ਼ਿਆਲ ਉੱਥੇ ਆ ਕੇ।
---
ਉਹ ਤਾਂ ਤੈਰ ਸਕਦੇ ਨੇ ਹਵਾ ਦੇ ਸਾਗਰਾਂ ‘ਚ
ਬੱਦਲ਼ਾਂ ‘ਚੋਂ ਆਉਂਦੇ ਨਿੱਤ ਉਹ ਨਹਾ ਕੇ।
ਸੋਚ ਨੂੰ ਲਗਨ ਦੀ ਉਹਨਾਂ ਪੁੱਠ ਦੇ ਕੇ
ਕਾਲ਼ਖਾਂ ਮੁਕਾਈਆਂ ਨੇ ਲਾਟੂ ਜਗਾ ਕੇ।
----
ਭੋਰਾ ਕੁ ਥਾਂ ਤੇ ਬੁੱਕ ਕੁ ਰੌਸ਼ਨੀ
ਦੇ ਦਿਓ ਉਧਾਰੀ ਦੋਸਤੋ!
ਸ਼ਾਇਰੀ ਦੇ ਸ਼ਹਿਰ ਖੜ੍ਹੇ ਹਾਂ ਅਸੀਂ
ਅਜੇ ਰੇੜ੍ਹੀ ਲਗਾ ਕੇ।
1 comment:
ਹੋਕਾ ਦੇਈ ਚਲੋ ਜਨਾਬ;ਕੋਈ ਤਾਂ ਰੇੜੀ ਵਲ ਆਊਗਾ
Post a Comment