ਸ਼ਿਅਰਮੇਰੇ ਵਲ ਉਂਗਲਾਂ ਉਠਾਉਣੋ ਆਪ ਜਦ ਮੁੜਦੇ ਨਹੀਂ,
ਫਿਰ ਜੇ ਮੈਂ ਕਰਦਾਂ ਹਾਂ ਇਉਂ, ਖਿਝਦੇ ਹੋ ਕਿਉਂ ਸਾਰੇ ਤੁਸੀਂ?
ਵਿਸ਼ਵ ਦੇ ਬੁੱਧੀਜੀਵੀਆਂ ਰਲ਼ ਕੇ ਪਾਠ ਕਰਾਇਆ ਆਪੋ ਆਪਣੀਆਂ ਚੁੱਕ ਪੋਥੀਆਂ ਓਥੇ ਬਹੁੜੇ ਲੋਕ !
...............
ਬਈ ਖ਼ੂਬ ਚੱਲਿਆ ਮੁਰਗ ਮਸੱਲਮ 'ਤੇ ਦਾਰੂ ਸਿੱਕਾ
ਕਈ ਮੁੜ ਆਏ ਨੇ ਖਾਕੇ ਬਰਫੀ ਅਤੇ ਪਕੌੜੇ ਲੋਕ !
................
ਕਈ ਦਾਈਆਂ ਕੋਲੋਂ ਪੇਟ ਲੁਕਾਉਂਦੇ-ਛੁਪਾਉਂਦੇ ਫਿਰਦੇ
ਉਦੋਂ ਪਤਾ ਲੱਗੇ ਜਦ ਜੰਮ ਬਹਿੰਦੇ ਨੇ ‘ਪੁੱਤ ਜੌੜੇ’ ਲੋਕ !
..............
ਇੱਕ ਟੋਪੀ ਵਾਲਾ ਬੁੱਢਾ ਲੇਖਕ ਆਸ਼ਿਕ ਹੋ ਗਿਆ ਓਥੇ
ਬੈਠੀ ‘ਨੀਟਾ ਰਾਣੀ’ ਸੋਚੇ 'ਲੇਖਕ' ਆਖਾਂ ਜਾਂ ਇਹਨਾਂ ਨੂੰ ‘ਭੌਰੇ’ ਲੋਕ !
............
ਹਰ ਥਾਂ ਫੋਟੋ ਖਿਚਵਾਉਣੀ ਇਹਨਾਂ ਨੇ ਤਾਣ ਕੇ ਸੀਨਾ
ਉਂਝ 'ਗੁਰਮੇਲ' ਸੋਚਾਂ ਵੱਲੋਂ ਨੇ ਪੁੱਜ ਕੇ ਸੌੜੇ ਲੋਕ !
ਇੰਟਰਨੈੱਟ ਨਜ਼ਮ
ਪਤੀ ਗ੍ਰੰਥਾਂ ‘ਚ ਉਲ਼ਝਿਆ
ਰੱਬ ਲੱਭਦਾ ਹੈ;
ਅਤੇ ਪਤਨੀ ਬਿਸਤਰੇ ‘ਚ
ਪਸੀਨੋ ਪਸੀਨੀ ਹੋ ਰਹੀ
ਇੰਟਰਨੈੱਟ ‘ਚੋਂ ਪਤੀ ਲੱਭ ਰਹੀ ਹੈ।
ਸ਼ਿਅਰਮੁਕਤ ਧਿਰਾਂ ਤੋਂ ਖ਼ਵਰੇ ਕਿਹੜਾ ਬੰਨਾ ਏ,
ਚਾਰੇ ਪਾਸੇ ਡਿੱਠਾ ਏ ਪਖਪਾਤ ਅਸੀਂ।
ਨਿਜ-ਹੋਣੀ ਕਵਿਤਾ ਨੇ ਕਿੱਥੇ ਵਿਕਣਾ ਸੀ,
ਹੋ ਦੇ ਦੇ ਕੇ ਵੇਚੀ ਅਪਣੀ ਜ਼ਾਤ ਅਸੀਂ।
ਨਜ਼ਮ ਐਧਰੋਂ ਉਧਰੋਂ ਫੜ ਕੇ ਸਤਰਾਂ
ਸਫੈਦ ਕਿਤਾਬਾਂ ਭਰਦੇ ਹਾਂ।
ਪ੍ਰਦੂਸ਼ਣ ਘੱਟ ਕਰਨ ਲਈ ਮਿੱਤਰੋ!
ਕਵਿਤਾ ਵੀ ਰੀ-ਸਾਈਕਲ ਕਰਦੇ ਹਾਂ।
ਸ਼ਾਇਰੀ ਦੇ ਸ਼ਹਿਰਨਜ਼ਮ
ਸ਼ਾਇਰੀ ਦੇ ਸ਼ਹਿਰ ‘ਚ ਕਿੰਨੇ ਹੀ ਮੇਰੇ ਦੋਸਤ
ਬੈਠੇ ਨੇ ਸੋਹਣੇ ਹੋਟਲ ਬਣਾ ਕੇ।
ਉੱਚੇ-ਉੱਚੇ ਸੁਹਣੇ ਤੇ ਦਿਲ-ਖਿੱਚ
ਕਰਦੇ ਨੇ ਬਸੇਰਾ ਖ਼ਿਆਲ ਉੱਥੇ ਆ ਕੇ।
---
ਉਹ ਤਾਂ ਤੈਰ ਸਕਦੇ ਨੇ ਹਵਾ ਦੇ ਸਾਗਰਾਂ ‘ਚ
ਬੱਦਲ਼ਾਂ ‘ਚੋਂ ਆਉਂਦੇ ਨਿੱਤ ਉਹ ਨਹਾ ਕੇ।
ਸੋਚ ਨੂੰ ਲਗਨ ਦੀ ਉਹਨਾਂ ਪੁੱਠ ਦੇ ਕੇ
ਕਾਲ਼ਖਾਂ ਮੁਕਾਈਆਂ ਨੇ ਲਾਟੂ ਜਗਾ ਕੇ।
----
ਭੋਰਾ ਕੁ ਥਾਂ ਤੇ ਬੁੱਕ ਕੁ ਰੌਸ਼ਨੀ
ਦੇ ਦਿਓ ਉਧਾਰੀ ਦੋਸਤੋ!
ਸ਼ਾਇਰੀ ਦੇ ਸ਼ਹਿਰ ਖੜ੍ਹੇ ਹਾਂ ਅਸੀਂ
ਅਜੇ ਰੇੜ੍ਹੀ ਲਗਾ ਕੇ।
ਸ਼ਿਅਰ ਕਵੀਆਂ ਦੀ ਸਭਾ ਵਿਚ, ਕਵੀ ਅਖਵਾਉਂਣ ਲਈ ਤੈਂ,
ਹੋਰਾਂ ਦੇ ਹੀ ਜੇ ਸ਼ਿਅਰ ਚੁਰਾਉਂਣੇ ਨੇ, ਦਫ਼ਾ ਹੋ!
----
ਕੁਝ ਮਾਣ ਤੂੰ ਸਾਥੋਂ ਲੈ, ਕੁਝ ਮਾਣ ਤੂੰ ਸਾਨੂੰ ਦੇ,
ਸੁਹਲੇ ਜੇ ਸਦਾ ਆਪਣੇ ਹੀ ਗਾਉਂਣੇ ਨੇ, ਦਫ਼ਾ ਹੋ!
----
ਨਿਤ ਲਹਿੰਦੀਆਂ ਨੇ ਪੱਗਾਂ ਕਈ ਤੇਰੀ ਸਭਾ ਵਿਚ,
ਜੇ ਚੰਨ ਇਹੋ ਜਿਹੇ ਰੋਜ਼ ਚੜ੍ਹਾਉਂਣੇ ਨੇ, ਦਫ਼ਾ ਹੋ!
Read in your own script
Roman(Eng)
Gujarati
Bangla
Oriya
Gurmukhi
Telugu
Tamil
Kannada
Malayalam
Hindi
Via chitthajagat.in